The Sikh Prayer
About Ardas
The word ‘Ardas’ means a petition, a memorial or an address to a superior authority. It is a petition of a soul before the Supreme Lord.
To pray God for uninterrupted fulfillment of every wish is a custom in Sikhism.
It is rhe hearty prayer which Sikhs, individually or in congregation, recite morning and evening before launching off and after completion of any task.
If the Parkash of Guru Granrh Sahib is not there, the performing of Ardas facing any direction is acceptable.
A Sikh should pray to God before launching off any task, so that one does not feel proud of oneself and acquire humility.
When the mind bows before the All-Powerful Lord and is dependent on His blessings, the said Ardas is accepted.
Ardas is a brief manifestation of the Sikh history in which Guru Sahib, five beloved ones, Sikh concepts and martyred Sikhs are remembered daily.
Ardas - The Sikh Prayer Meaning
ਅਰਦਾਸ ੴ ਵਾਹਿਗੁਰੂ ਜੀ ਕੀ ਫਤਹ ॥ ਸ੍ਰੀ ਭਗਉਤੀ ਜੀ ਸਹਾਇ ॥ ਵਾਰ ਸ੍ਰੀ ਭਗਉਤੀ ਜੀ ਕੀ ॥ਪਾਤਿਸਾਹੀ ੧੦ ॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥
ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥
Then I remember Guru Angad, Guru Amar Das and Guru Ram Das, may they be helpful to me.
ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥
ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ॥
ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥ ਸਭ ਥਾਈਂ ਹੋਇ ਸਹਾਇ ॥੧॥
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਸਭ ਥਾਈਂ ਹੋਇ ਸਹਾਇ ॥
ਦਸਾਂ ਪਾਤਸ਼ਾਹੀਆਂ ਜੀ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ॥
ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲ੍ਹੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ॥
the divine presence, shared earnings, expressed magnanimity, have persevered in their fight in the cause of justice, turned a blind eye to the faults and failings of others and did not falter. Concentrate your minds on the struggles and achievements of those, o, revered members of the order of the Khalsa, and say: ‘Waheguru’.
ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖ਼ਾਲਸਾ ਜੀ ਬੋਲੋ ਜੀ ਵਾਹਿਗੁਰੂ ॥
steadfast in the cause of Sikhi to the last hair of their body and to their last breath, O, revered members of the Khalsa order, concentrate your minds on the glorious deeds of those, and utter, glory to Waheguru.
ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ॥
ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ॥
ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ॥
ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਬੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾਂ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂੂ ॥
ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ॥
ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ॥
ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ ॥
ਹੇ ਨਿਮਾਣਿਆ ਦੇ ਮਾਣ ਨਿਤਾਣਿਆ ਦੇ ਤਾਣ ਨਿਓਟਿਆਂ ਦੀ ਓਟ ਸਚੇ ਪਿਤਾ ਵਾਹਿਗੁਰੂ ਆਪ ਜੀ ਦੇ _____________ ਅਰਦਾਸ ਹੈ ਜੀ ॥
ਅਖਰ ਦਾ ਵਾਧਾ ਘਾਟਾ ਭੁਲ ਚੁਕ ਮਾਫ਼ ਕਰਨੀ ਜੀ ॥
ਸਰਬੱਤ ਦੇ ਕਾਰਜ ਰਾਸ ਕਰਨੇ ॥
ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ ॥
our hearts.
ਨਾਨਕ ਨਾਮ ਚੜ੍ਹਦੀ ਕਲਾ ॥ ਤੇਰੇ ਭਾਣੇ ਸਰਬੱਤ ਦਾ ਭਲਾ ॥
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥
The four sons of Guru Gobind Singh (the tenth Guru of the Sikhs) are called Four (Char) Sahibzaade.
Whose name : Sahibzaada Ajit Singh, Sahibzaada Jujhar Singh, Sahibzaada Zorawar Singh, and Sahibzaada Fateh Singh
Gurdwara Nankana Sahib is the birthplace of the first Guru Nanak Dev Ji of the Sikhs.
Which is in the Nankana Sahib district of Punjab, the occupied territory of Pakistan after the partition of India and Pakistan.
- Akal Takht Sahib
- Takht Sri Keshgarh Sahib
- Takht Sri Damdama Sahib
- Takht Sri Patna Sahib