Gurdwara Bangla Sahib Hukamnama Dec 27, 2021
ਰਾਗੁ ਜੈਤਸਰੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ 701
Raag Jaithsree - Guru Arjan Dev Ji - Sri Guru Granth Sahib Ji - Ang 701
Gurdwara Bangla Sahib Hukamnama image
ਜੈਤਸਰੀ ਮਹਲਾ ੫ ॥
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥
ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥
ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥
ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮੑਰੀ ਓਰਿ ॥
ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥
701, Hukamnama 29-12-2021, Gurdwara Bangla Sahib Delhi
Jaitsree, Fifth Mehla:
If only someone would unite me with the Lord!
I hold tight to His feet, and utter sweet words with my tongue; I make my breath of life an offering to Him. ||1||Pause||
I make my mind and body into pure little gardens, and irrigate them with the sublime essence of the Lord.
I am drenched with this sublime essence by His Grace, and the powerful hold of Maya’s corruption has been broken. ||1||
I have come to Your Sanctuary, O Destroyer of the suffering of the innocent; I keep my consciousness focused on You.
Bless me with the gifts of the state of fearlessness, and meditative remembrance, Lord and Master; O Nanak, God is the Breaker of bonds. ||2||5||9||
701, Hukamnama 29-12-2021, Gurdwara Bangla Sahib Delhi
ਹੇ ਭਾਈ! ਜੇ ਕੋਈ ਮਨੁੱਖ ਮੈਨੂੰ ਪਰਮਾਤਮਾ (ਦੇ ਚਰਨਾਂ) ਨਾਲ ਜੋੜ ਦੇਵੇ,
ਮੈਂ ਉਸ ਦੇ ਚਰਨ ਫੜ ਲਵਾਂ, ਮੈਂ ਜੀਭ ਨਾਲ (ਉਸ ਦੇ ਧੰਨਵਾਦ ਦੇ) ਮਿੱਠੇ ਬੋਲ ਬੋਲਾਂ । ਮੇਰੇ ਇਹ ਪ੍ਰਾਣ ਉਸ ਅੱਗੇ ਭੇਟਾ ਦੇ ਤੌਰ ਤੇ ਦਿੱਤੇ ਜਾਣ ।੧।ਰਹਾਉ।ਹੇ ਭਾਈ! ਕੋਈ ਵਿਰਲਾ ਮਨੁੱਖ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਨੂੰ ਸਰੀਰ ਨੂੰ, ਪਵਿਤ੍ਰ ਕਿਆਰਾ ਬਣਾਂਦਾ ਹੈ, ਉਸ ਵਿਚ ਪ੍ਰਭੂ ਦਾ ਨਾਮ-ਜਲ ਚੰਗੀ ਤਰ੍ਹਾਂ ਸਿੰਜਦਾ ਹੈ,ਵੱਡੀ (ਮੋਹਣੀ) ਮਾਇਆ ਨਾਲੋਂ (ਸੰਬੰਧ) ਤੋੜ ਕੇ ਇਸ (ਨਾਮ-) ਰਸ ਵਿਚ ਮਸਤ ਰਹਿੰਦਾ ਹੈ ।੧।ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰਾ ਹੀ ਆਸਰਾ (ਆਪਣੇ ਮਨ ਵਿਚ) ਚਿਤਾਰਦਾ ਰਹਿੰਦਾ ਹਾਂ ।
ਹੇ ਪ੍ਰਭੂ! (ਮੈਂ) ਨਾਨਕ ਦੇ (ਮਾਇਆ ਵਾਲੇ) ਬੰਧਨ ਛੁਡਾ ਕੇ ਮੈਨੂੰ ਆਪਣੇ ਨਾਮ ਦਾ ਸਿਮਰਨ ਦੇਹ, ਮੈਨੂੰ (ਵਿਕਾਰਾਂ ਦੇ ਟਾਕਰੇ ਤੇ) ਨਿਰਭੈਤਾ ਵਾਲੀ ਅਵਸਥਾ ਬਖ਼ਸ਼ ।੨।੫।੯।
701, Hukamnama 29-12-2021, Gurdwara Bangla Sahib Delhi
हे भाई ! अगर कोई मनुष्य मुझे परमात्मा (के चरणों) से जोड़ दे।तो मैं उसके चरण पकड़ लूँ।मैं जीभ से (उसके धन्यवाद के) मीठे बोल बोलूँ।मेरे ये प्राण उसके आगे भेटा के तौर पर दिए जाएं। 1।रहाउ।हे भाई ! कोई विरला मनुष्य परमात्मा की कृपा से अपने मन को शरीर को।पवित्र क्यारा बनाता है।उसमें प्रभू का नाम-जल अच्छी तरह सींचता है।और।बड़ी (मोहनी) माया से (संबंध) तोड़ के इस (नाम-) रस में मस्त रहता है। 1।हे दीनों के दुख नाश करने वाले ! मैं तेरी शरण आया हूँ।मैं तेरा ही आसरा (अपने मन में) चितवता रहता हूँ।हे प्रभू ! (मुझ) नानक के (माया वाले) बंधन छुड़वा के मुझे अपने नाम का सिमरन दे।मुझे (विकारों के मुकाबले में) निर्भैता वाली अवस्था दे। 2। 5। 9।