Download Sri Guru Har Krishan Sahib Ji De Prakash Purab Diya lakh Lakh Wadhaiyan Image Quotes Sri Har Krishan Prakash Purab (Birthday) Quotes Image
Gurbani Quotes In Text
Text In Gurmukhi Punjabi
ਦਸਮ ਬਾਣੀ – ਪੰਨਾ 119
Guru Gobind Singh Ji – Dasam Bani – Pannaa 119
ਚੰਡੀ ਦੀ ਵਾਰ ॥
ੴ ਵਾਹਿਗੁਰੂ ਜੀ ਕੀ ਫਤਹ ॥ਸ੍ਰੀ ਭਗਉਤੀ ਜੀ ਸਹਾਇ ॥ਵਾਰ ਸ੍ਰੀ ਭਗਉਤੀ ਜੀ ਕੀ ॥ਪਾਤਿਸਾਹੀ ੧੦ ॥ਪਉੜੀ ॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸੁ ਡਿਠੇ ਸਭਿ ਦੁਖਿ ਜਾਇ ॥ਤੇਗ ਬਹਾਦਰ ਸਿਮਰਿਐ ਘਰਿ ਨਉ ਨਿਧਿ ਆਵੈ ਧਾਇ ॥
ਸਭ ਥਾਈਂ ਹੋਇ ਸਹਾਇ ॥੧॥
Text In Hindi
चंडी दी वार ॥
ੴ वाहिगुरू जी की फतह ॥
स्री भगउती जी सहाइ ॥
वार स्री भगउती जी की ॥
पातिसाही १० ॥
पउड़ी ॥
पृथम भगौती सिमरि कै गुर नानक लईं धिआइ ॥
फिर अंगद गुर ते अमरदासु रामदासै होईं सहाइ ॥
अरजन हरिगोबिंद नो सिमरौ स्री हरिराइ ॥
स्री हरिकृशन धिआईऐ जिसु डिठे सभि दुखि जाइ ॥
तेग बहादर सिमरिऐ घरि नउ निधि आवै धाइ ॥
सभ थाईं होइ सहाइ ॥१॥
Gurmukhi Punjabi Meaning
ਚੰਡੀ ਦੀ ਵਾਰ:
ੴ ਸ੍ਰੀ ਵਾਹਿਗੁਰੂ ਜੀ ਕੀ ਫਤਹ:ਸ੍ਰੀ ਭਗਉਤੀ ਜੀ ਸਹਾਇ:ਹੁਣ ਵਾਰ ਸ੍ਰੀ ਭਗਉਤੀ ਜੀ ਕੀ ਲਿਖਦੇ ਹਾ:ਪਾਤਸ਼ਾਹੀ ੧੦:ਪਉੜੀ:(ਸਭ ਤੋਂ) ਪਹਿਲਾ ਭਗੌਤੀ ਨੂੰ ਸਿਮਰਦਾ ਹਾ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾ।(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾ ਕਿ ਮੇਰੇ) ਸਹਾਈ ਹੋਣ।(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾ।(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾ ਜਿਨ੍ਹਾ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਦੇ ਹਨ।(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਾਂਦੀਆਂ ਹਨ।
(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥